ਬਠਿੰਡਾ (TTP): ਸਾਲ 2021 ਵਿੱਚ ਇੱਕ ਮਹਿਲਾ ਨਾਲ ਦੁਰਵਿਵਹਾਰ ਦੇ ਗੰਭੀਰ ਮਾਮਲੇ ਵਿੱਚ ਨਾਮਜ਼ਦ ਸੀਆਈਏ ਦੇ ਥਾਣੇਦਾਰ ਗੁਰਵਿੰਦਰ ਸਿੰਘ ਨੂੰ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫ਼ੈਸਲੇ ਨਾਲ ਪੁਲਿਸ ਮਹਿਕਮੇ ਵਿੱਚ ਹਲਚਲ ਮਚ ਗਈ ਹੈ। ਇਸਨੂੰ ਕਾਨੂੰਨ-ਵਿਵਸਥਾ ਅਤੇ ਮਹਿਲਾ ਸੁਰੱਖਿਆ ਲਈ ਇੱਕ ਇਤਿਹਾਸਕ ਸੰਦੇਸ਼ ਮੰਨਿਆ ਜਾ ਰਿਹਾ ਹੈ।
ਮਾਮਲੇ ਦੇ ਮੁੱਖ ਗਵਾਹ ਅਨੁਸਾਰ ਮਈ 2021 ਵਿੱਚ ਥਾਣੇਦਾਰ ਗੁਰਵਿੰਦਰ ਸਿੰਘ ਨੇ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਪੀੜਤਾ ਦੇ ਪੁੱਤਰ ਨੂੰ ਥਾਣਾ ਕੈਂਟ ਵਿੱਚ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਉਹ ਲਗਾਤਾਰ ਉਸ ਦੀ ਮਾਂ ਨੂੰ ਡਰਾਉਣ-ਧਮਕਾਉਣ ਲੱਗ ਪਿਆ ਅਤੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ’ਤੇ ਸ਼ਾਰੀਰਿਕ ਸੰਬੰਧ ਬਣਾਉਣ ਲਈ ਦਬਾਅ ਬਣਾਉਂਦਾ ਰਿਹਾ।
ਗਵਾਹ ਮੁਤਾਬਕ 10 ਮਈ 2021 ਨੂੰ ਥਾਣੇਦਾਰ ਨੇ ਪਹਿਲਾਂ ਆਪਣੀ ਗੱਡੀ ਵਿੱਚ ਮਹਿਲਾ ਨਾਲ ਜਬਰਜ਼ਨਾਹ ਕੀਤਾ ਅਤੇ ਅਗਲੀ ਰਾਤ ਉਹ ਪੀੜਤਾ ਦੇ ਘਰ ਪਹੁੰਚ ਗਿਆ, ਜਿੱਥੇ ਉਸ ਨੇ ਦੁਬਾਰਾ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਵੱਲੋਂ ਸ਼ੋਰ ਮਚਾਉਣ ’ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਹੀ ਦੋਸ਼ੀ ਨੂੰ ਕਾਬੂ ਕਰਕੇ ਥਾਣਾ ਨਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ।
ਥਾਣਾ ਨਥਾਣਾ ਪੁਲਿਸ ਨੇ ਦੋਸ਼ੀ ਥਾਣੇਦਾਰ ਖ਼ਿਲਾਫ਼ ਦੁਰਵਿਵਹਾਰ ਸਮੇਤ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਸੀ। ਚਾਰ ਸਾਲ ਤੱਕ ਚੱਲੇ ਲੰਬੇ ਟਰਾਇਲ ਤੋਂ ਬਾਅਦ ਅਦਾਲਤ ਨੇ ਉਸਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ।
ਗਵਾਹਾਂ ਨੇ ਦੱਸਿਆ ਕਿ ਟਰਾਇਲ ਦੌਰਾਨ ਉਨ੍ਹਾਂ ਅਤੇ ਪੀੜਤਾ ਨੂੰ ਕੇਸ ਵਾਪਸ ਲੈਣ ਲਈ ਗੈਂਗਸਟਰਾਂ ਵੱਲੋਂ ਜਾਨੋਂ ਮਾਰਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ, ਪਰ ਉਹ ਡਰੇ ਨਹੀਂ ਅਤੇ ਕਾਨੂੰਨੀ ਲੜਾਈ ਜਾਰੀ ਰੱਖੀ। ਅਖ਼ੀਰਕਾਰ ਇਨਸਾਫ਼ ਮਿਲਿਆ।
ਅਦਾਲਤ ਦੇ ਇਸ ਫ਼ੈਸਲੇ ਨੂੰ ਮਹਿਲਾ ਸੁਰੱਖਿਆ ਅਤੇ ਪੁਲਿਸ ਜਵਾਬਦੇਹੀ ਲਈ ਇੱਕ ਮਜ਼ਬੂਤ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ। ਇਹ ਫ਼ੈਸਲਾ ਸਾਫ਼ ਸੰਦੇਸ਼ ਦਿੰਦਾ ਹੈ ਕਿ ਵਰਦੀ ਪਹਿਨ ਕੇ ਅਪਰਾਧ ਕਰਨ ਵਾਲਿਆਂ ਨੂੰ ਵੀ ਕਾਨੂੰਨ ਦੇ ਸਾਹਮਣੇ ਬਖ਼ਸ਼ਿਆ ਨਹੀਂ

