ਸ਼ਹੀਦ ਮਨਜੀਤ ਸਿੰਘ ਬੱਬਰ ਦੇ ਮਾਤਾ ਬੀਬੀ ਰਤਨ ਕੌਰ ਜਲਵੇਹੜਾ ਨੂੰ ਸ਼ਰਧਾਂਜਲੀਆਂ ਭੇਟ

ਹੁਸ਼ਿਆਰਪੁਰ, 24 ਜੂਨ (ਹਰਵਿੰਦਰ ਸਿੰਘ ਭੂੰਗਰਨੀ)- ਗੁਰੂ ਘਰ ਦੇ ਪ੍ਰੀਤਵਾਨ ਤੇ ਸ਼ਹੀਦ ਭਾਈ ਮਨਜੀਤ ਸਿੰਘ ਜੀ ਬੱਬਰ (ਹਾਈਜੈਕਰ) ਦੇ ਮਾਤਾ ਬੀਬੀ ਰਤਨ ਕੌਰ ਪਿੰਡ ਜਲਵੇਹੜਾ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਕਪੂਰ ਸਿੰਘ ਜੀ ਵਿਖੇ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਭਾਈ ਹਰਪ੍ਰੀਤ ਸਿੰਘ ਖਾਲਸਾ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਭਾਈ ਲਾਲ ਸਿੰਘ ਜੀ ਅਕਾਲਗੜ੍ਹ (ਬੰਦੀ ਸਿੰਘ), ਭਾਈ ਕਰਤਾਰ ਸਿੰਘ ਜੀ ਜਲਵੇਹੜਾ ਤੇ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋਂ ਵੱਲੋਂ ਪਹੁੰਚੇ ਭਾਈ ਰਣਜੋਧ ਸਿੰਘ ਜੀ ਨਡਾਲੋਂ ਨੇ ਮਾਤਾ ਰਤਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਕਤ ਮਾਂ ਭਾਗਾਂ ਵਾਲੀ ਸੀ ਜਿਸ ਦੇ ਜਪ ਤਪ ਦੀ ਬਦੌਲਤ ਉਸ ਦੀ ਕੁੱਖੋਂ ਭਾਈ ਮਨਜੀਤ ਸਿੰਘ ਜੀ ਬੱਬਰ (ਹਾਈਜੈਕਰ) ਜਿਹੇ ਯੋਧੇ ਨੇ ਜਨਮ ਲਿਆ ਤੇ ਵੱਡੇ-ਵੱਡੇ ਪੰਥਕ ਕਾਰਜ ਕਰਦਿਆਂ ਸ਼ਹਾਦਤ ਦੇ ਰੁਤਬੇ ਨੂੰ ਪ੍ਰਾਪਤ ਕੀਤਾ। ਇਸ ਮੌਕੇ ਦਲਜੀਤ ਕੌਰ, ਅਮਨਦੀਪ ਕੌਰ, ਅਮਰਜੀਤ ਕੌਰ, ਗਿਰਧਾਰਾ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਕੌਰ, ਬਾਬਾ ਫਤਹਿ ਸਿੰਘ, ਪ੍ਰਧਾਨ ਪਰਮਜੀਤ ਸਿੰਘ, ਜਸਵਿੰਦਰ ਸਿੰਘ ਜੱਸਾ ਅਜਨੋਹਾ, ਅਮਰਜੀਤ ਸਿੰਘ ਖਾਲਸਾ ਜਾਂਗਲੀਆਣਾ, ਕਮਲਜੀਤ ਸਿੰਘ ਰਾਣਾ ਅਜਨੋਹਾ, ਪਰਮਜੀਤ ਸਿੰਘ ਮੁੱਗੋਵਾਲ, ਮਾ. ਰਸ਼ਪਾਲ ਸਿੰਘ ਜਲਵੇਹੜਾ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ ਜੁੱਗੀ, ਜਗਜੀਤ ਪਾਲ ਸਿੰਘ, ਮਨਜੀਤ ਸਿੰਘ ਚੈੜਾਂ, ਜਸਵਿੰਦਰ ਸਿੰਘ, ਕਾਕਾ, ਬੰਕਾ, ਅਜੀਤ ਸਿੰਘ, ਕਮਲ ਇਕਬਾਲ ਸਿੰਘ, ਭੁਪਿੰਦਰ ਸਿੰਘ ਬਾਈ, ਜਸਵੰਤ ਸਿੰਘ ਰਾਣਾ, ਅਵਤਾਰ ਸਿੰਘ ਸ਼ੰਮੀ ਕਰਨਾਣਾ, ਬਲਦੇਵ ਸਿੰਘ ਪਧਿਆਣਾ, ਗੁਰਪ੍ਰੀਤ ਸਿੰਘ ਲੱਡੂ ਅਜਨੋਹਾ, ਬੂਟਾ ਸਿੰਘ ਨਡਾਲੋਂ, ਲੀਲਾ ਦੇਵੀ ਡਰੋਲੀ, ਸੁਰਿੰਦਰ ਕੌਰ ਜਲਵੇਹੜਾ, ਹਰਜਿੰਦਰ ਕੌਰ ਅਜਨੋਹਾ, ਸੁਰਿੰਦਰ ਸਿੰਘ ਅਜਨੋਹਾ ਆਦਿ ਸਮੇਤ ਪਹੁੰਚ ਸੰਗਤ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।