ਰਾਸ਼ਟਰੀ ਪ੍ਰਧਾਨ ਬਣੇ ਪਾਸਟਰ ਗੌਰਵ ਮਸੀਹ ਗਿਲ ਜੀ ਨੇ ਕਿਹਾ ਮਸੀਹ ਕੌਮ ਨਾਲ ਧੱਕਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਏਗਾ

ਅੱਜ ਮਿਤੀ 22-6-26 ਸਰਕਟ ਹਾਊਸ ਵਿਖੇ ਪੰਜਾਬ ਭਰ ਤੋਂ ਮਸੀਹ ਭਾਈਚਾਰੇ ਦੇ ਵੱਖ-ਵੱਖ ਜਥੇਬੰਦੀਆਂ ਤੋਂ ਪ੍ਰਮੁੱਖ ਅਤੇ ਪਾਸਟਰ ਸਾਹਿਬਾਨ ਇਕੱਠੇ ਹੋਏ ਜਿਸ ਵਿੱਚ ਖਾਸ ਤੌਰ ਤੇ ਐਂਗਲੀਕਨ ਚਰਚ ਦੇ ਹੈਡ ਆਫਿਸ ਬਿਸ਼ਪ ਹਾਊਸ ਤੋਂ ਪਾਦਰੀ ਸਾਹਿਬਾਨ ਸਾਲਵੇਸ਼ਨ ਆਰਮੀ ਤੋਂ ਮੇਜਰ ਸਾਹਿਬ ਅਤੇ ਕੈਪਟਨ ਸਾਹਿਬ

ਯੂਸੀਐਨਆਈ ਤੋਂ ਪਾਦਰੀ ਸਾਹਿਬ ਤੇ ਜਲੰਧਰ ਦੀ ਸਭ ਤੋਂ ਪੁਰਾਣੀ ਐਸੋਸੀਏਸ਼ਨ ਯੂਨਾਇਟਡ ਪਾਸਟਰ ਐਸੋਸੀਏਸ਼ਨ ਤੋਂ ਪ੍ਰਧਾਨ ਸਾਹਿਬ ਅਤੇ ਅਹੁਦੇਦਾਰ ਪੰਜਾਬ ਕ੍ਰਿਸਚਨ ਲੀਡਰਸ਼ਿਪ ਤੋਂ ਚੇਅਰਮੈਨ ਹਰਜੋਤ ਸੇਠੀ ਰੋਮਨ ਕੈਥਲਿਕ ਚਰਚ ਤੋਂ ਆਰਐਮ ਜੋਨ ਜੀ ਸੂਰਜ ਫੋਲੜੀਵਾਲ

ਪ੍ਰੇਮ ਪ੍ਰਧਾਨ ਜੋਇਲ ਮਸੀਹ ਲਵਲੀ ਕੰਨਿਆ ਵਾਲੀ ਯੂਥ ਲੀਡਰ ਸੁਖ ਮਸੀਹ ਮਸੀਹ ਭਲਾਈ ਬੋਰਡ ਤੋਂ ਸਟੇਟ ਮੈਂਬਰ ਕਰਮਜੀਤ ਜੀ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਵੱਖ-ਵੱਖ ਚਰਚਾ ਤੋਂ ਪਾਸਟਰ ਸਾਹਿਬਾਨ ਅਤੇ ਲੀਡਰ ਸਾਹਿਬਾਨ ਪਹੁੰਚੇ ਜਿੱਥੇ ਸਾਰਿਆਂ ਦੀ ਸਰਬ ਸਹਿਮਤੀ ਨਾਲ ਸਮਾਜ ਸੇਵਕ ਪਾਸਟਰ ਗੌਰਵ ਮਸੀਹ ਗਿੱਲ ਜੀ ਨੂੰ ਸਰਬ ਸੰਮਤੀ ਨਾਲ ਮਸੀਹੀ ਸ਼ਕਤੀ ਸੰਗਠਨ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਸਭ ਨੇ ਪ੍ਰਧਾਨ ਗੌਰਵ ਮਸੀਹ ਜੀ ਨੂੰ ਵਧਾਈ ਦਿੱਤੀ ਖਾਸ ਤੌਰ ਤੇ ਸਰਕਾਰ ਵੱਲੋਂ ਹਲਕਾ ਇੰਚਾਰਜ ਸ੍ਰੀ ਨਿਤਿਨ ਕੌਲੀ ਜੀ ਵਧਾਈ ਦੇਣ ਪਹੁੰਚੇ ਪਾਸਟਰ ਗੌਰਵ ਗਿੱਲ ਜੀ ਨੇ ਸਭ ਦਾ ਪਹੁੰਚਣ ਤੇ ਧੰਨਵਾਦ ਕੀਤਾ ਮੀਡੀਆ ਰਾਹੀਂ ਇਹ ਮੈਸੇਜ ਦਿੱਤਾ ਕਿ ਮਸੀਹ ਕੌਮ ਨਾਲ ਧੱਕਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਨੇ ਆਖਿਆ ਕਿ ਮਸੀਹ ਕੌਮ ਦੀ ਆਵਾਜ਼ ਉਹ ਪੂਰੇ ਭਾਰਤ ਬੁਲੰਦ ਕਰਨਗੇ ਅਤੇ ਜਲਦ ਹੀ ਮਸੀਹ ਸ਼ਕਤੀ ਸੰਗਠਨ ਦੇ ਵੱਖ ਵੱਖ ਜ਼ਿਲਿਆਂ ਚ ਜਾ ਕੇ ਅਹੁਦੇਦਾਰਾਂ ਦੀ ਨਿਯੁਕਤੀਆਂ ਕਰਨਗੇ