ਹੁਸ਼ਿਆਰਪੁਰ, 05 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ), ਐਕਟ 2020 ਚ’ ਲੋੜੀਂਦੀਆਂ ਤਬਦੀਲੀਆਂ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਟੈਂਡ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ਼ਲਾਘਾ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪਹਿਲਾਂ ਤੋਂ ਹੀ ਇਸ ਮੁੱਦੇ ਤੇ ਸਪਸ਼ਟ ਸੀ ਕਿ ਸਿੱਖ ਕੌਮ ਨਾਲ ਬੜੇ ਚਲਾਕੀ ਭਰੇ ਤਰੀਕੇ ਤਹਿਤ ਆਪ ਸਰਕਾਰ ਨੇ ਕਾਹਲੀ ਨਾਲ ਵੱਡਾ ਘਾਤਕ ਹਮਲਾ ਕੀਤਾ ਹੈ ਤੇ ਸਾਡੀ ਪਾਰਟੀ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਇਹ ਐਕਟ ਆਰ ਐਸ ਐਸ ਦੇ ਹੈਡ ਕੁਆਰਟਰ ਨਾਗਪੁਰ ਤੋਂ ਡਰਾਫਟ ਕੀਤਾ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਹਰਜਿੰਦਰ ਸਿੰਘ ਜੱਖੂ ਦੁਆਬਾ ਇਨਚਾਰਜ ਤੇ ਜਨਰਲ ਸਕੱਤਰ ਨੇ ਸਰਕਲ ਪ੍ਰਧਾਨ ਮਹਿਤਾਬ ਸਿੰਘ ਹੁੰਦਲ ਦੇ ਗ੍ਰਹਿ ਫੱਤਣ ਚੱਕ ਵਿਖੇ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਇਸ ਸਮੇਂ ਡਾਕਟਰ ਜੱਖੂ ਨੇ ਕਿਹਾ ਕਿ ਸਾਡਾ ਸ਼ੱਕ ਉਸ ਸਮੇਂ ਬਿਲਕੁਲ ਜਾਇਜ਼ ਨਿਕਲਿਆ ਜਦੋਂ ਸਾਰੇ ਐਮ ਐਲ ਏਜ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚ ਬੋਲ ਦਿੱਤਾ ਕਿ ਉਹਨਾਂ ਨੂੰ ਤਾਂ ਐਕਟ ਪੜ੍ਹਨ ਦਾ ਮੌਕਾ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਤੇਜ਼ੀ ਨਾਲ ਕੀਤੀ ਗਈ ਇਸ ਕਾਰਵਾਈ ਨੂੰ ਅਸੀਂ ਸਮਝਦੇ ਹਾਂ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਦੇ ਕਹਿਣ ਤੇ ਕੀਤੀ ਗਈ ਕਾਰਵਾਈ ਹੈ ਕਿਉਂਕਿ ਇਸ ਐਕਟ ਦੇ ਲਾਗੂ ਹੋਣ ਤੋਂ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਇੱਕ ਇਸ ਤਰ੍ਹਾਂ ਦੇ ਐਕਟ ਨੂੰ ਲਿਆਉਣ ਦਾ ਯਤਨ ਕਰੇਗੀ ਜਿਸ ਨਾਲ ਹਿੰਦੂ ਧਰਮ ਦੇ ਗੈਰ ਮਨੁੱਖਤਾਵਾਦੀ ਫਲਸਫੇ ਖਿਲਾਫ ਕੋਈ ਵੀ ਬੋਲ ਨਹੀਂ ਸਕੇਗਾ ਇਸ ਸਮੇਂ ਡਾਕਟਰ ਜੱਖੂ ਨੇ ਕਿਹਾ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ 10 ਜੁਲਾਈ ਨੂੰ ਸ਼ਾਮ 84 ਵਿਖੇ ਵਰਕਰਾਂ ਨਾਲ ਮੀਟਿੰਗ ਕਰਨਗੇ ਇਸ ਸਮੇਂ ਸੰਦੀਪ ਸਿੰਘ ਖਾਲਸਾ ਟਾਂਡਾ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਮਾਸਟਰ ਕੁਲਦੀਪ ਸਿੰਘ ਮਸੀਤੀ, ਪਰਮਿੰਦਰ ਸਿੰਘ ਖਾਲਸਾ ਟਾਂਡਾ, ਹਰਵਿੰਦਰ ਸਿੰਘ ਹੀਰਾ, ਗੁਰਨਾਮ ਸਿੰਘ ਫੱਤਣ ਚੱਕ, ਜਸਵੰਤ ਸਿੰਘ ਜਿਲਾ ਪ੍ਰਧਾਨ ਜੈ ਭੀਮ ਟੀਮ ਪੰਜਾਬ, ਅਵਤਾਰ ਸਿੰਘ ਝਿੰਗੜਾਂ, ਗੁਰਪ੍ਰੀਤ ਸਿੰਘ ਬੁੱਢੇਵਾਲ ਆਦਿ ਹਾਜ਼ਰ ਸਨ।
ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨਾਗਪੁਰ ਤੋਂ ਡਰਾਫਟ ਕੀਤੇ ਜਾਣ ਦਾ ਸ਼ੱਕ ਹੈ :- ਡਾ. ਜੱਖੂ
