ਯੂਨੀਅਨ ਬੈਂਕ ਬ੍ਰਾਂਚ ਮੈਨੇਜਰ ਗੌਰਵਦੀਪ ਸਿੰਘ ਨੂੰ ਲਾਇਨਜ ਕਲੱਬ ਇੰਟਰਨੈਸ਼ਨਲ ਅਤੇ ਬੈਂਕ ਸਟਾਫ ਵੱਲੋ ਸਨਮਾਨਿਤ ਕੀਤਾ ਗਿਆ।ਯੂਨੀਅਨ ਬੈਂਕ ਬ੍ਰਾਂਚ ਮੈਨੇਜਰ ਗੌਰਵਦੀਪ ਸਿੰਘ ਨੂੰ ਲਾਇਨਜ ਕਲੱਬ ਇੰਟਰਨੈਸ਼ਨਲ ਅਤੇ ਬੈਂਕ ਸਟਾਫ ਵੱਲੋ ਸਨਮਾਨਿਤ ਕੀਤਾ ਗਿਆ

ਹੁਸ਼ਿਆਰਪੁਰ, 05 ਜੁਲਾਈ, (ਹਰਵਿੰਦਰ ਸਿੰਘ ਭੁੰਗਰਨੀ):-ਯੂਨੀਅਨ ਬੈਂਕ ਬ੍ਰਾਂਚ ਮੈਨੇਜਰ ਗੌਰਵਦੀਪ ਸਿੰਘ ਨੂੰ ਹੁਸ਼ਿਆਰਪੁਰ ਤੋ ਫਗਵਾੜਾ ਟਰਾਂਸਫਰ ਹੋ ਜਾਣ ਤੇ ਲਾਇਨਜ ਕਲੱਬ ਇੰਟਰਨੈਸ਼ਨਲ ਰਿਹਾਣਾ ਜੱਟਾ ਕੋਹਿਨੂਰ 321 ਡੀ ਅਤੇ ਬੈਂਕ ਦੇ ਸਮੂੰਹ ਸਟਾਫ ਮੈਂਬਰਾਂ ਵੱਲੋ ਸਨਮਾਨਿਤ ਕੀਤਾ ਗਿਆ । ਇਸ ਸਮਾਰੋਹ ਵਿੱਚ ਕਲੱਬ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ, ਸਕੱਤਰ ਲਾਇਨ ਡਾਕਟਰ ਤੇਜਬੀਰ ਸਿੰਘ ਧਾਲੀਵਾਲ. ਬੈਂਕ ਦੀ ਡਿਪਟੀ ਮੈਨੇਜਰ ਗੁਰਪ੍ਰੀਤ ਕੌਰ,ਕਰੈਡਿਟ ਆਫੀਸਰ ਪਰਮਜੀਤ ਕੌਰ,ਕਲਰਕ ਅਕਾਂਕਸ਼ਾ, ਕੈਸ਼ੀਅਰ ਕਾਜਲ ਨੇ ਸਨਮਾਨ ਪੱਤਰ ਤੇ ਤੋਹਫੇ ਭੇਟ ਕਰਨ ਉਪਰੰਤ ਸ਼ਾਨਦਾਰ ਚਾਹ ਪਾਰਟੀ ਆਯੋਜਿਤ ਕੀਤੀ ਅਤੇ ਆਉਣ ਵਾਲੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ , ਵਿਦਾਈ ਦਿੱਤੀ।ਲਾਇਨਜ ਕਲੱਬ ਰਿਹਾਣਾ ਜੱਟਾ ਕੋਹਿਨੂਰ ਵੱਲੋ ਆਯੋਜਿਤ ਡਾਕਟਰ ਦਿਵਸ ਮੌਕੇ ਕਲੱਬ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ, ਵੱਲੋ ਕਲੱਬ ਸਕੱਤਰ ਡਾਕਟਰ ਤੇਜਬੀਰ ਸਿੰਘ ਧਾਲੀਵਾਲ , ਮੀਤ ਪ੍ਰਧਾਨ ਫਸਟ ਡਾਕਟਰ ਪ੍ਰੇਮ ਭਾਰਦਵਜ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ।