ਜਲੰਧਰ: ਅਲੀਪੁਰ ਮਾਰਕੀਟ ਵਿੱਚ ਨਜਾਇਜ਼ ਤੀਸਰੀ ਮੰਜ਼ਿਲ ਦੀ ਉਸਾਰੀ, ਬਿਲਡਿੰਗ ਬਾਇਲੋਜ਼ ਦੀ ਸ਼ਰੇਆਮ ਉਲੰਘਣਾ

ਜਲੰਧਰ (ਸੁਮਿਤ ਕੁਮਾਰ) ਜਲੰਧਰ ਦੇ ਮਿੱਠਾਪੁਰ ਚੌਂਕ ਸਥਿਤ ਸਰਕਾਰੀ ਸਕੂਲ ਤੋਂ ਅਲੀਪੁਰ ਵੱਲ ਜਾਂਦੇ ਹੋਏ ਤਕਰੀਬਨ 20 ਤੋਂ 25 ਦੁਕਾਨਾਂ ਦੀ ਮਾਰਕੀਟ ਵਿੱਚੋਂ ਲੰਘਦੇ ਸਾਰ ਹੀ ਅਲੀਪੁਰ ਮਾਰਕੀਟ ਵਿੱਚ ਸੱਜੇ ਹੱਥ ਰਾਜ ਟ੍ਰੇਡਰਜ਼ ਦੇ ਨਜ਼ਦੀਕ ਖੁਸ਼ੀ ਇੰਟਰਪ੍ਰਾਈਜ਼ਜ਼ ਨਾਮਕ ਦੁਕਾਨ ਦੀ ਉਪਰਲੀ ਤੀਸਰੀ ਮੰਜ਼ਿਲ ਨਜਾਇਜ਼ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਹੈ।
ਇਹ ਉਸਾਰੀ ਬਿਨਾਂ ਕਿਸੇ ਨਕਸ਼ਾ ਪਾਸ ਕਰਵਾਏ, ਬਿਨਾਂ ਲੋੜੀਂਦੀ ਪਰਮਿਸ਼ਨ ਅਤੇ ਬਿਲਡਿੰਗ ਬਾਇਲੋਜ਼ ਦੀ ਸਪਸ਼ਟ ਉਲੰਘਣਾ ਕਰਦੇ ਹੋਏ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰ ਦੇ ਸਰਕਾਰੀ ਰੈਵਨਿਊ ਨੂੰ ਵੱਡਾ ਘਾਟਾ ਪੈ ਰਿਹਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਲਡਿੰਗ ਮਾਲਕ ਵੱਲੋਂ ਨਗਰ ਨਿਗਮ ਦੇ ਅਧਿਕਾਰੀ ਦੂਆ ਜੀ ਦਾ ਨਾਮ ਲੈ ਕੇ ਖੁੱਲ੍ਹੇਆਮ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਪਰਮਿਸ਼ਨ ਮਿਲ ਚੁੱਕੀ ਹੈ, ਜਿਸ ਨਾਲ ਸਾਰਾ ਮਾਮਲਾ ਰਿਸ਼ਵਤਖੋਰੀ ਅਤੇ ਮਿਲੀਭਗਤ ਵੱਲ ਇਸ਼ਾਰਾ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਖੁੱਲ੍ਹੀ ਉਲੰਘਣਾ ਦੇ ਬਾਵਜੂਦ ਨਗਰ ਨਿਗਮ ਵੱਲੋਂ ਹੁਣ ਤੱਕ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਗਈ।
ਇਲਾਕਾ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਤੁਰੰਤ ਇਸ ਨਜਾਇਜ਼ ਉਸਾਰੀ ਦਾ ਨੋਟਿਸ ਲਿਆ ਜਾਵੇ, ਤੀਸਰੀ ਮੰਜ਼ਿਲ ਦੀ ਤਾਮੀਰ ਰੁਕਵਾਈ ਜਾਵੇ ਅਤੇ ਬਿਲਡਿੰਗ ਮਾਲਕ ਸਮੇਤ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਨਜਾਇਜ਼ ਉਸਾਰੀਆਂ ‘ਤੇ ਰੋਕ ਲਗ ਸਕੇ।