ਜਲੰਧਰ (ਮਨਪ੍ਰੀਤ) : ਜਲੰਧਰ ਦੀ ਪ੍ਰਸਿੱਧ ਧਾਰਮਿਕ ਸ਼ਖਸੀਅਤ ਅਤੇ ਸਮਾਜ ਸੇਵੀ Gaurav Masih Gill ਵੱਲੋਂ ਅੱਜ 12 ਫ਼ਰਵਰੀ 2026 ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ Bhagwant Mann ਨਾਲ ਇੱਕ ਖਾਸ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਮਸੀਹ ਸਮਾਜ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਲਟਕੇ ਮੁੱਦਿਆਂ ਅਤੇ ਅਹਿਮ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। 
ਪਾਸਟਰ ਗੌਰਵ ਮਸੀਹ ਗਿੱਲ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਹੇਠ ਲਿਖੀਆਂ ਮੁੱਖ ਮੰਗਾਂ ਰੱਖੀਆਂ ਗਈਆਂ:
1. ਕਬਰਸਤਾਨ ਅਤੇ ਮਸੀਹ ਭਵਨ ਲਈ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ।
2. ਘੱਟ ਗਿਣਤੀ ਕਮਿਸ਼ਨ ਨੂੰ “ਪਾਵਰ ਟੂ ਐਕਟ” ਦੇ ਕੇ ਉਸਨੂੰ ਹੋਰ ਮਜ਼ਬੂਤ ਬਣਾਇਆ ਜਾਵੇ।
3. ਚਰਚਾਂ ਦੀ ਬਿਜਲੀ ਮਾਫ਼ ਕੀਤੀ ਜਾਵੇ।
4. ਪਾਸਟਰਾਂ ਅਤੇ ਚਰਚਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
5. ਕ੍ਰਿਸਮਿਸ ਅਤੇ ਇਸਟਰ ਵਰਗੇ ਪਵਿੱਤਰ ਤਿਉਹਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ‘ਤੇ ਮਨਾਇਆ ਜਾਵੇ।
6. ਮਸੀਹ ਭਲਾਈ ਬੋਰਡ ਨੂੰ ਸਮਾਜ ਦੀ ਭਲਾਈ ਲਈ ਯੋਗ ਫੰਡ ਮੁਹੱਈਆ ਕਰਵਾਇਆ ਜਾਵੇ।
7. ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਚੇਅਰ ਸਥਾਪਿਤ ਕੀਤੀ ਜਾਵੇ।
ਇਸ ਤੋਂ ਇਲਾਵਾ ਮਸੀਹ ਕੌਮ ਦੀ ਤਰੱਕੀ ਅਤੇ ਭਲਾਈ ਲਈ ਹੋਰ ਕਈ ਅਹਿਮ ਮਸਲਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਸਟਰ ਗੌਰਵ ਮਸੀਹ ਗਿੱਲ ਨੂੰ ਭਰੋਸਾ ਦਿਵਾਇਆ ਕਿ ਮਸੀਹ ਸਮਾਜ ਨਾਲ ਜੁੜੇ ਜਾਇਜ਼ ਮੁੱਦਿਆਂ ‘ਤੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਢੁੱਕਵੇਂ ਕਦਮ ਚੁੱਕੇ ਜਾਣਗੇ।
ਇਸ ਮੌਕੇ ਪਾਸਟਰ ਗੌਰਵ ਜੀ ਨੇ 26 ਜਨਵਰੀ ਨੂੰ ਸਮਾਜ ਸੇਵੀ ਵਜੋਂ ਸਨਮਾਨਿਤ ਕਰਨ ਲਈ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।
ਇਹ ਮੁਲਾਕਾਤ ਮਸੀਹ ਸਮਾਜ ਲਈ ਇੱਕ ਸਕਾਰਾਤਮਕ ਪੈਰਾਵਾਰ ਮੰਨੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਪੱਧਰ ‘ਤੇ ਠੋਸ ਫ਼ੈਸਲਿਆਂ ਦੀ ਉਮੀਦ ਜਤਾਈ ਜਾ ਰਹੀ ਹੈ।




![]()
