ਹੁਸ਼ਿਆਰਪੁਰ,23 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਮੇਹਟੀਆਣਾ ਵਿਖੇ ਦਰਬਾਰ ਪੀਰ ਬਾਬਾ ਰਾਫਤੇ ਸ਼ਾਹ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਰਾਫਤੇ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 29 ਜੂਨ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਮਦਨ ਸ਼ਾਹ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 28 ਜੂਨ ਨੂੰ ਸ਼ਾਮ 04ਵਜੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰਾਂ ਪੁੱਜ ਕੇ ਹਾਜ਼ਰੀ ਭਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਸਟੇਜ ਸਕੱਤਰ ਦੀ ਸੇਵਾ ਮੋਤਾ ਸਿੰਘ ਮਸਤਾਨਾ ਮੇਹਟੀਆਣਾ ਕਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਵੱਖ ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਦਰਬਾਰ ਦੀ ਹਾਜ਼ਰੀ ਭਰਨਗੇ। ਇਸ ਮੌਕੇ ਸਮੂਹ ਪ੍ਰਬੰਧਕਾਂ ਵੱਲੋਂ ਸਲਾਨਾ ਜੋੜ ਮੇਲੇ ਦੇ ਪੋਸਟਰ ਰਿਲੀਜ਼ ਕੀਤੇ ਗਏ।ਜਿਸ ਵਿਚ ਰਵੀ ਭਜਨ ਮੰਡਲੀ, ਸਿੰਮੀ ਨਕਾਲ ਪਾਰਟੀ, ਮੁਹੰਮਦ ਅਨੀਸ਼ ਨਜ਼ੀਰ ਕਵਾਲ ਪਾਰਟੀ, ਸੂਫ਼ੀ ਕਲਾਕਾਰ ਹਰੀ ਗੁਲਜ਼ਾਰ, ਸਨੀ ਮਿੱਤਲ ਸੂਫ਼ੀ ਗਾਇਕ, ਮਾਸਟਰ ਜੋਨ ਨਕਾਲ ਪਾਰਟੀ ਪੀਰਾਂ ਦੀ ਮਹਿਫ਼ਲ ਸਜਾਣਾਉਣੇ। ਇਸ ਮੌਕੇ ਡਾਕਟਰ ਮਹਿੰਦਰ ਪਾਲ ਬੱਧਣ, ਬਲਵੀਰ ਸਿੰਘ, ਪੂਰਨ ਚੰਦ, ਸੋਢੀ ਰਾਮ, ਕੁਲਦੀਪ ਤੋਤਾ, ਸਾਬੂ, ਜੱਗੀ, ਸਰੂਪੀ, ਕੇਵਲ, ਜੋਗਾ, ਰਾਮ ਕਿਸ਼ਨ, ਪ੍ਰਧਾਨ ਹੈਪੀ ਮੇਹਟੀਆਣਾ, ਸੋਨੂੰ, ਬੁੱਧ ਰਾਮ,ਬਿੰਦਰ ਪੇਂਟਰ, ਹੈਪੀ ਪੇਂਟਰ, ਰਵੀ ਆਦਿ ਹਾਜ਼ਰ ਸਨ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਪ੍ਰੋਗਰਾਮ ਦੀ ਜਾਣਕਾਰੀ ਮੋਤਾ ਸਿੰਘ ਮਸਤਾਨਾ ਮੇਹਟੀਆਣਾ ਨੇ ਪ੍ਰੈਸ ਨੂੰ ਦਿੱਤੀ।



