ਬਸਤੀ ਮਿੱਠੂ ਤੋਂ ਖਾਲਸਾ ਮਾਰਚ ਲਈ ਵੱਡਾ ਕਾਫ਼ਲਾ ਤਿਆਰ — ਜੈਕਾਰਿਆਂ ਦੀ ਗੂੰਜ ਵਿੱਚ ਐਲਾਨ

ਜਲੰਧਰ (ਮਨਪ੍ਰੀਤ) : 13 ਅਪ੍ਰੈਲ ਨੂੰ ਨਿਕਲਣ ਵਾਲੇ ਖਾਲਸਾ ਮਾਰਚ ਨੂੰ ਲੈ ਕੇ ਸੰਗਤਾਂ ਵਿੱਚ ਉਤਸ਼ਾਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਬਸਤੀ ਮਿੱਠੂ, ਜੋ ਸਿੱਖੀ ਦਾ ਗੜ੍ਹ ਮੰਨਿਆ ਜਾਂਦਾ ਹੈ, ਉੱਥੇ ਅੱਜ ਇੱਕ ਵੱਡੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਇਲਾਕੇ ਤੋਂ ਸੰਗਤਾਂ ਵੱਡਾ ਕਾਫ਼ਲਾ ਲੈ ਕੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੀਆਂ।

ਇਹ ਮੀਟਿੰਗ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿੱਚ ਪ੍ਰੀਤਮ ਸਿੰਘ ਬੰਟੀ ਰਾਠੌਰ ਅਤੇ ਗੁਰਬਿੰਦਰ ਸਿੰਘ ਪਰਮਾਰ ਦੇ ਉਪਰਾਲੇ ਨਾਲ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਖਾਲਸਾ ਮਾਰਚ ਗੁਰਦੁਆਰਾ ਗੁਰੂ ਤੇਗ ਬਹਾਦਰ ਦੁੱਖ ਨਿਵਾਰਣ ਸਾਹਿਬ ਤੋਂ ਆਰੰਭ ਹੋਵੇਗਾ।

ਪਰਬੰਧਕ ਕਮੇਟੀ ਵੱਲੋਂ ਹਰਪਾਲ ਸਿੰਘ ਚੱਡਾ, ਕਮਲਜੀਤ ਸਿੰਘ ਟੋਨੀ, ਤਜਿੰਦਰ ਸਿੰਘ ਪਰਦੇਸੀ, ਗੁਰਦੇਵ ਸਿੰਘ ਭਾਟੀਆ, ਪਰਮਪ੍ਰੀਤ ਸਿੰਘ ਵਿਟੀ, ਗਗਨਦੀਪ ਸਿੰਘ ਨਾਗੀ, ਗੁਰਜੀਤ ਸਿੰਘ ਪੋਪਲੀ ਅਤੇ ਕਮਲਜੀਤ ਸਿੰਘ ਸਕੱਤਰ ਖ਼ਾਸ ਤੌਰ ‘ਤੇ ਮੌਜੂਦ ਸਨ।

ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਮਾਰਚ ਵਿੱਚ ਸ਼ਾਮਲ ਹੋਣ। ਸੰਗਤਾਂ ਨੇ ਵੀ ਜੈਕਾਰਿਆਂ ਦੀ ਗੂੰਜ ਵਿੱਚ ਇਹ ਵਿਸ਼ਵਾਸ ਦਿਵਾਇਆ ਕਿ ਉਹ ਮੋਟਰਸਾਈਕਲਾਂ, ਕਾਰਾਂ ਅਤੇ ਹੋਰ ਵਾਹਨਾਂ ਨਾਲ ਇੱਕ ਵਿਸ਼ਾਲ ਕਾਫ਼ਲਾ ਬਣਾ ਕੇ ਮਾਰਚ ਵਿੱਚ ਹਿੱਸਾ ਲੈਣਗੀਆਂ।

ਇਸ ਮੌਕੇ ‘ਤੇ ਗੁਰੂ ਘਰ ਦੇ ਪ੍ਰਧਾਨ ਪਰਮਜੀਤ ਸਿੰਘ, ਮੰਗਲ ਸਿੰਘ, ਤਰਵਿੰਦਰ ਸੋਹੀ, ਕੌਂਸਲਰ ਕੁਨਾਲ ਲੱਕੀ ਮਲਹੋਤਰਾ, ਗੌਰਵ ਅਰੋੜਾ, ਗੁਰਸੇਵਕ ਸਿੰਘ ਬਿੱਟੂ, ਗੁਰਦੀਪ ਸਿੰਘ ਕਾਲੀਆ, ਕਵਲਜੀਤ ਸਿੰਘ ਸਕੱਤਰ, ਹਰਜੀਤ ਸਿੰਘ ਕਾਹਲੋ, ਹਰਜਿੰਦਰ ਸਿੰਘ ਬੈਂਕ ਮੈਨੇਜਰ, ਉੱਤਮ ਸਿੰਘ, ਅਮਨਦੀਪ ਸਿੰਘ ਬੱਗਾ, ਰਾਜਵੰਤ ਸਿੰਘ ਸੁੱਖਾ, ਰਣਜੀਤ ਸਿੰਘ, ਸੁਖਦੀਪ ਸਿੰਘ, ਜਰਨੈਲ ਸਿੰਘ ਜੈਲਾ, ਸੰਦੀਪ ਸਿੰਘ ਵਿੱਕੀ, ਹੈੱਪੀ ਪ੍ਰਿਤਪਾਲ ਸਿੰਘ, ਗੁਰਨਾਮ ਸਿੰਘ, ਯੁਵਰਾਜ ਸਿੰਘ ਯੁਵੀ, ਦਵਿੰਦਰ ਸਿੰਘ, ਆਤਮਾ ਸਿੰਘ, ਪਰਮਜੀਤ ਸਿੰਘ ਪੰਮਾ, ਕਿਰਪਾਲ ਸਿੰਘ ਪਲਾ, ਸੁਖਦੇਵ ਸਿੰਘ ਪਰਮਾਰ, ਕੁਲਦੀਪ ਸਿੰਘ ਰਾਜੂ, ਪਰਮਜੀਤ ਸਿੰਘ ਪਿੰਕੀ, ਪਰਮਜੀਤ ਭੱਟੀ, ਕਿਰਪਾਲ ਸਿੰਘ ਕੈਸ਼ੀਅਰ, ਸਤਨਾਮ ਸਿੰਘ ਸਟੇਜ ਸਕੱਤਰ, ਨਵਜੋਤ ਸਿੰਘ, ਰਾਹੁਲ ਪਾਰਸ, ਗੁਰਪਰੀਤ ਸਿੰਘ ਹੈੱਪੀ, ਗੁਰਪਰੀਤ ਸਿੰਘ ਗੋਪੀ ਚੱਢਾ, ਵੀਰਪਾਲ ਸਿੰਘ, ਸੁੱਚਾ ਸਿੰਘ, ਮਿੰਟੂ ਸਿੰਘ, ਅਜੀਤ ਸਿੰਘ ਅਤੇ ਹੋਰ ਕਈ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

ਸਮੂਹ ਸੰਗਤਾਂ ਨੇ ਇਕਜੁੱਟ ਹੋ ਕੇ ਖਾਲਸਾ ਮਾਰਚ ਨੂੰ ਇਤਿਹਾਸਕ ਬਣਾਉਣ ਦਾ ਸੰਕਲਪ ਲਿਆ।