📍 ਟਾਈਮ ਟੀਵੀ ਪੰਜਾਬ
ਜਲੰਧਰ ਦੇ ਪਾਸ਼ ਇਲਾਕੇ ਵਿੱਚ ਅੱਜ ਦਿਨ ਦਿਹਾੜੇ ਇੱਕ ਹੈਰਾਨੀਜਨਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਵਡਾਲਾ ਚੌਂਕ ਦੇ ਨੇੜੇ ਬੈਂਕ ਇੰਕਲੇਵ ਵਿੱਚ ਸਥਿਤ Punjab National Bank ਦੀ ਸ਼ਾਖਾ ਵਿੱਚ ਦੋ ਅਣਪਛਾਤੇ ਲੁਟੇਰੇ ਦਾਖਲ ਹੋਏ ਅਤੇ ਰਿਵਾਲਵਰ ਦਿਖਾ ਕੇ ਕਰਮਚਾਰੀਆਂ ਨੂੰ ਡਰਾ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਲੁਟੇਰੇ ਇੱਕੋ ਐਕਟਿਵਾ ਸਕੂਟਰ ‘ਤੇ ਆਏ ਸਨ। ਬੈਂਕ ਵਿੱਚ ਦਾਖਲ ਹੋਣ ਤੋਂ ਬਾਅਦ ਉਹਨਾਂ ਨੇ ਬੰਦੂਕ ਦੀ ਨੋਕ ‘ਤੇ ਵੱਡੀ ਮਾਤਰਾ ਵਿੱਚ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੈਂਕ ਦੇ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਹੱਥ ਲੱਗ ਚੁੱਕੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜੇ ਹੋ ਰਹੇ ਹਨ।
👉 ਹੋਰ ਅੱਪਡੇਟ ਲਈ ਬਣੇ ਰਹੋ ਟਾਈਮ ਟੀਵੀ ਪੰਜਾਬ ਨਾਲ।



