Blog

ਭਾਰਗੋ ਕੈਂਪ ਵਿੱਚ ਨਗਰ ਨਿਗਮ ਦੀ ਕਾਰਵਾਈ ਸਿਰਫ਼ ਦਿਖਾਵਾ?

ਸੀਲਾਂ ਤੋੜ ਕੇ ਨਜਾਇਜ਼ ਮਾਰਕੀਟ ਦੁਬਾਰਾ ਚਾਲੂ, ਵੱਡੀ ਮਿਲੀਭੁਗਤ ਦੇ ਦੋਸ਼ ਜਲੰਧਰ (ਸੁਮਿਤ ਕੁਮਾਰ) : ਨਗਰ ਨਿਗਮ ਜਲੰਧਰ ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਨਗਰ ਨਿਗਮ ਦੇ ਅਧੀਨ ਆਉਂਦੇ ਭਾਰਗੋ ਕੈਂਪ ਇਲਾਕੇ ਵਿੱਚ ਅੱਡਾ ਭਾਰਗੋ ਕੈਂਪ ਪੀਰਾਂ ਦੀ ਜਗ੍ਹਾ ਤੋਂ ਅੰਦਰ ਵੱਲ, ਜਾਂਦੀਆਂ ਨੇੜੇ ਮਾਮੂ ਆਈਸਕ੍ਰੀਮ ਲੱਗਦੀਆਂ ਚਾਰ ਦੁਕਾਨਾਂ…

ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ 1128 ਦਿਨ ਪੂਰੇ, ਇਨਸਾਫ਼ ਲਈ ਸੰਘਰਸ਼ ਜਾਰੀ

ਜਲੰਧਰ (ਸੁਮਿਤ ਕੁਮਾਰ)| 9 ਫਰਵਰੀ 2026 ਲਤੀਫਪੁਰਾ ਮੁੜ ਵਸੇਬਾ ਮੋਰਚੇ ਨੂੰ ਅੱਜ 1128 ਦਿਨ ਪੂਰੇ ਹੋ ਗਏ ਹਨ, ਪਰ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਆਪਣੇ ਘਰਾਂ ਦੀ ਪੂਰਤੀ ਲਈ ਇਨਸਾਫ਼ ਨਹੀਂ ਮਿਲਿਆ। 9 ਦਸੰਬਰ 2022 ਤੋਂ ਨਿਰਵਿਘਨ ਚੱਲ ਰਹੇ ਇਸ ਮੋਰਚੇ ਤਹਿਤ ਅੱਜ ਲਤੀਫਪੁਰਾ ਵਿੱਚ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ਮੋਰਚੇ ਦੇ ਆਗੂਆਂ ਅਤੇ…

ਸ੍ਰੀ ਗੁਰੂ ਰਵਿਦਾਸ ਚੌਕ ’ਚ ਭਾਰੀ ਹੰਗਾਮਾ, ਨਗਰ ਨਿਗਮ–ਟ੍ਰੈਫਿਕ ਪੁਲਿਸ ਦੀ ਕਾਰਵਾਈ ਨਾਲ ਗਰਮਾਇਆ ਮਾਹੌਲ

ਜਲੰਧਰ (ਸੁਮਿਤ ਕੁਮਾਰ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਮੌਕੇ ਲੱਗੇ ਮੇਲੇ ਦੇ ਸਮਾਪਤ ਹੋਣ ਮਗਰੋਂ ਵੀ ਸੜਕ ਖਾਲੀ ਨਾ ਕਰਨ ’ਤੇ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ। ਇਸ ਦੌਰਾਨ ਫੜੀ ਵਾਲਿਆਂ ਦਾ ਸਮਾਨ ਜਬਤ ਕਰਨ ਨਾਲ ਮੌਕੇ ’ਤੇ ਤਣਾਅਪੂਰਨ ਸਥਿਤੀ ਬਣ ਗਈ ਅਤੇ ਹੰਗਾਮਾ ਹੋ ਗਿਆ। ਕਾਰਵਾਈ ਦੌਰਾਨ…

ਤਰਨ ਤਾਰਨ ‘ਚ ਕਾਲਜ ਅੰਦਰ ਗੋਲੀਆਂ: ਵੈਲੰਟਾਈਨ ਵੀਕ ਖੂਨ ਨਾਲ ਰੰਗਿਆ, ਪੰਜਾਬ ਦੇ ਹਾਲਾਤਾਂ ‘ਤੇ ਵੱਡਾ ਸਵਾਲ

ਬਿਊਰੋ : ਤਰਨ ਤਾਰਨ ਤੋਂ ਸਾਹਮਣੇ ਆਇਆ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਪੂਰੇ ਪੰਜਾਬ ਨੂੰ ਸੋਚਣ ‘ਤੇ ਮਜਬੂਰ ਕਰ ਰਿਹਾ ਹੈ। ਲੋ ਕਾਲਜ ਤਰਨ ਤਾਰਨ ਦੇ ਅੰਦਰ ਵੈਲੰਟਾਈਨ ਵੀਕ ਦੇ ਦੌਰਾਨ ਇੱਕ ਨੌਜਵਾਨ ਵੱਲੋਂ ਨੌਜਵਾਨੀ ਦੀ ਨਾਪੱਕ ਸੋਚ ਦਾ ਐਸਾ ਭਿਆਨਕ ਰੂਪ ਦੇਖਣ ਨੂੰ ਮਿਲਿਆ, ਜਿਸ ਨੇ ਸਿੱਖਿਆ ਸੰਸਥਾਵਾਂ ਦੀ ਸੁਰੱਖਿਆ ਤੇ ਪ੍ਰਸ਼ਾਸਨ ਦੀ…

ਲਤੀਫਪੁਰਾ ‘ਤੇ ਅੱਜ ਟਿਕੀਆਂ ਜਲੰਧਰ ਵਾਸੀਆਂ ਦੀਆਂ ਨਿਗਾਹਾਂ ✨️ ਕਾਰਵਾਈ ਹੋਵੇਗੀ ਜਾਂ ਫਿਰ ਟਲੇਗਾ ਇਨਸਾਫ਼?

ਬੇਘਰ ਲਤੀਫਪੁਰਾ ਵਾਸੀਆਂ ਦਾ ਦਰਦ ਅਜੇ ਵੀ ਅਣਸੁਣਿਆ   ਜਲੰਧਰ (ਸੁਮਿਤ ਕੁਮਾਰ) ਲਤੀਫਪੁਰਾ ਦੇ ਅਵੈਧ ਕਬਜ਼ਿਆਂ ਨੂੰ ਲੈ ਕੇ ਸੋਮਵਾਰ 9 ਫ਼ਰਵਰੀ ਦਾ ਦਿਨ ਜਲੰਧਰ ਲਈ ਬੇਹੱਦ ਅਹੰਕਾਰਪੂਰਨ ਬਣ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਪਸ਼ਟ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਖ਼ਿਲਾਫ਼ ਚੱਲ ਰਹੀ ਅਵਮਾਨਨਾ ਪਟੀਸ਼ਨ ਦੇ ਬਾਵਜੂਦ ਹੁਣ ਤੱਕ ਮੌਕੇ ਤੋਂ ਕਬਜ਼ੇ ਨਹੀਂ ਹਟਾਏ…

BSF–ਪੁਲਿਸ ਦੀ ਵੱਡੀ ਕਾਰਵਾਈ, ਡਰੋਨ ਰਾਹੀਂ ਆਈ ਕਰੋੜਾਂ ਦੀ ਹੈਰੋਇਨ ਘਰ ‘ਚੋਂ ਬਰਾਮਦ

ਅੰਮ੍ਰਿਤਸਰ (TTP): BSF ਅੰਮ੍ਰਿਤਸਰ ਸੈਕਟਰ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਨਸ਼ਾ ਤਸਕਰੀ ਦੇ ਜਾਲ ਨੂੰ ਵੱਡਾ ਝਟਕਾ ਦਿੱਤਾ ਹੈ। ਪੁਲਿਸ ਥਾਣਾ ਭਿੜੀ ਸੈਦਾ ਦੇ ਅਧੀਨ ਪੈਂਦੇ ਪਿੰਡ ਘੋਗਾ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਸੁਰੱਖਿਆ ਏਜੰਸੀਆਂ ਨੇ ਤਕਰੀਬਨ 125 ਕਰੋੜ ਰੁਪਏ ਦੀ ਹੈਰੋਇਨ, 2 ਪਿਸਤੌਲ ਅਤੇ 60 ਜਿੰਦਾ ਕਾਰਤੂਸ ਬਰਾਮਦ ਕਰਕੇ 2 ਤਸਕਰਾਂ ਨੂੰ…

ਜਲੰਧਰ ਫਗਵਾੜਾ ਗੇਟ ਮਾਰਕੀਟ ‘ਚ ਨਗਰ ਨਿਗਮ ਦੀ ਨੱਕ ਹੇਠਾਂ ਧੜੱਲੇ ਨਾਲ ਗੈਰਕਾਨੂੰਨੀ ਨਿਰਮਾਣ, ਸਿਸਟਮ ਦੀ ਖੁੱਲ੍ਹੀ ਧੱਜੀਆਂ

ਜਲੰਧਰ (ਸੁਮਿਤ ਕੁਮਾਰ): ਜਲੰਧਰ ਨਗਰ ਨਿਗਮ ਮੁੱਖਾਲੇ ਤੋਂ ਕੁਝ ਹੀ ਦੂਰੀ ‘ਤੇ ਸਥਿਤ ਫਗਵਾੜਾ ਗੇਟ ਮਾਰਕੀਟ ਇਸ ਵੇਲੇ ਗੈਰਕਾਨੂੰਨੀ ਨਿਰਮਾਣ ਦਾ ਕੇਂਦਰ ਬਣੀ ਹੋਈ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇੱਥੇ ਨਗਰ ਨਿਗਮ ਵੱਲੋਂ ਕਈ ਸਾਲਾਂ ਤੋਂ ਸੀਲ ਕੀਤੀ ਇਕ ਇਮਾਰਤ ਦੀ ਨਾ ਸਿਰਫ਼ ਸੀਲ ਤੋੜੀ ਗਈ, ਸਗੋਂ ਉਸ ਉੱਪਰ ਧੜੱਲੇ ਨਾਲ ਤਿੰਨ ਮੰਜ਼ਿਲਾ ਕਾਮਰਸ਼ੀਅਲ…

ਬਾਬਾ ਬਲਕਾਰ ਸਿੰਘ ਸੋਢੀ ਜੀ ਦੀ 12ਵੀਂ ਬਰਸੀ ਮੌਕੇ ਮਹਾਕਾਲ ਬਾਬਾ ਹਰੀ ਸਿੰਘ ਦਲ ਪੰਥ ਮਿਸਲ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੇ ਮੁੱਖੀ ਥਾਪੇ ਗਏ

ਜਲੰਧਰ (ਮਨਪ੍ਰੀਤ) | : ਕੱਲ੍ਹ 07-02-2026 ਨੂੰ ਬਾਬਾ ਬਲਕਾਰ ਸਿੰਘ ਸੋਢੀ ਜੀ ਦੀ 12ਵੀਂ ਬਰਸੀ ਦਸ਼ਮੇਸ਼ ਤਰਨਾਦਲ ਦੇ ਮੌਜੂਦਾ ਮੁੱਖੀ ਬਾਬਾ ਮੇਜਰ ਸਿੰਘ ਸੋਢੀ ਜੀ ਵੱਲੋਂ ਸ਼ਰਧਾ ਨਾਲ ਮਨਾਈ ਗਈ। ਇਸ ਸਮਾਗਮ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸੰਪਰਦਾਵਾਂ, ਦਮਦਮੀ ਟਕਸਾਲ ਸਮੇਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਕਈ ਮਹਾਨ ਸ਼ਖ਼ਸੀਅਤਾਂ…

ਗੁਰਦੁਆਰਾ ਡੇਰਾ ਸੰਤਗੜ੍ਹ ਜਲੰਧਰ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਛੇਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਜਲੰਧਰ (ਮਨਪ੍ਰੀਤ) : ਬਾਬਾ ਦੀਪ ਸਿੰਘ ਜੀ ਸੇਵਾ ਦਲ ਅਤੇ ਸੰਤ ਬਾਬਾ ਭਗਵਾਨ ਸਿੰਘ ਜੀ ਹਰਖੋਵਾਲਿਆਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਛੇਵਾਂ ਜਨਮ ਦਿਹਾੜਾ ਗੁਰਦੁਆਰਾ ਡੇਰਾ ਸੰਤਗੜ੍ਹ, ਜਲੰਧਰ ਵਿਖੇ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜ਼ੂਰੀ ਰਾਗੀ ਭਾਈ ਸ਼ੁਭਦੀਪ ਸਿੰਘ…

ਆਈਏਐਸ ਅਧਿਕਾਰੀਆਂ ਦੇ ਨਿਲੰਬਨ ’ਤੇ ਸਿਆਸੀ ਤੂਫ਼ਾਨ ✨️✨️✨️✨️✨️ ਜਾਖੜ ਦਾ ਪੰਜਾਬ ਸਰਕਾਰ ’ਤੇ ਗੰਭੀਰ ਇਲਜ਼ਾਮ – “ਵੱਡੀ ਡੀਲ ’ਚ ਸ਼ਾਮਲ ਨਾ ਹੋਏ ਤਾਂ ਕਰ ਦਿੱਤਾ ਸਸਪੈਂਡ”

ਪੰਜਾਬ (TTP) : ਪੰਜਾਬ ਵਿੱਚ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਦੇ ਨਿਲੰਬਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ’ਤੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਕਾਰਵਾਈ ਪ੍ਰਸ਼ਾਸਕੀ ਨਹੀਂ, ਸਗੋਂ “ਧੱਕੇਸ਼ਾਹੀ ਅਤੇ ਮਨਮਰਜ਼ੀ” ਦਾ ਨਤੀਜਾ ਹੈ। ਸੁਨੀਲ ਜਾਖੜ ਨੇ ਦੋਸ਼…